ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਸਹਜ ਪਾਠ ਸੇਵਾ

ਪਾਵਨ ਅੰਗ 1 ਤੋਂ 1430 ਤੱਕ ਦੀ ਸੰਪੂਰਨ ਸੇਵਾ। ਆਪਣਾ ਪਾਠ ਸੈਸ਼ਨ ਸੰਭਾਲੋ ਅਤੇ ਜਿੱਥੇ ਸੰਪੰਨ ਕੀਤਾ ਸੀ ਉੱਥੋਂ ਹੀ ਮੁੜ ਸੇਵਾ ਆਰੰਭੋ।

1430 ਪਾਵਨ ਅੰਗ

ਇਕਾਗਰਤਾ ਮੋਡ (ਪੂਰਨ ਹਜ਼ੂਰੀ)
623
ਪਾਵਨ ਅੰਗ 623 / 1430

ਤਿਨਿ ਸਗਲੀ ਲਾਜ ਰਾਖੀ ॥

੩॥

ਬੋਲਾਇਆ ਬੋਲੀ ਤੇਰਾ ॥

ਤੂ ਸਾਹਿਬੁ ਗੁਣੀ ਗਹੇਰਾ ॥

ਜਪਿ ਨਾਨਕ ਨਾਮੁ ਸਚੁ ਸਾਖੀ ॥

ਅਪੁਨੇ ਦਾਸ ਕੀ ਪੈਜ ਰਾਖੀ ॥

੪॥

੬॥

੫੬॥

ਸੋਰਠਿ ਮਹਲਾ ੫ ॥

ਵਿਚਿ ਕਰਤਾ ਪੁਰਖੁ ਖਲੋਆ ॥

ਵਾਲੁ ਨ ਵਿੰਗਾ ਹੋਆ ॥

ਮਜਨੁ ਗੁਰ ਆਂਦਾ ਰਾਸੇ ॥

ਜਪਿ ਹਰਿ ਹਰਿ ਕਿਲਵਿਖ ਨਾਸੇ ॥

੧॥

ਸੰਤਹੁ ਰਾਮਦਾਸ ਸਰੋਵਰੁ ਨੀਕਾ ॥

ਜੋ ਨਾਵੈ ਸੋ ਕੁਲੁ ਤਰਾਵੈ ਉਧਾਰੁ ਹੋਆ ਹੈ ਜੀ ਕਾ ॥

੧॥

ਰਹਾਉ ॥

ਜੈ ਜੈ ਕਾਰੁ ਜਗੁ ਗਾਵੈ ॥

ਮਨ ਚਿੰਦਿਅੜੇ ਫਲ ਪਾਵੈ ॥

ਸਹੀ ਸਲਾਮਤਿ ਨਾਇ ਆਏ ॥

ਅਪਣਾ ਪ੍ਰਭੂ ਧਿਆਏ ॥

੨॥

ਸੰਤ ਸਰੋਵਰ ਨਾਵੈ ॥

ਸੋ ਜਨੁ ਪਰਮ ਗਤਿ ਪਾਵੈ ॥

ਮਰੈ ਨ ਆਵੈ ਜਾਈ ॥

ਹਰਿ ਹਰਿ ਨਾਮੁ ਧਿਆਈ ॥

੩॥

ਇਹੁ ਬ੍ਰਹਮ ਬਿਚਾਰੁ ਸੁ ਜਾਨੈ ॥

ਜਿਸੁ ਦਇਆਲੁ ਹੋਇ ਭਗਵਾਨੈ ॥

ਬਾਬਾ ਨਾਨਕ ਪ੍ਰਭ ਸਰਣਾਈ ॥

ਸਭ ਚਿੰਤਾ ਗਣਤ ਮਿਟਾਈ ॥

੪॥

੭॥

੫੭॥

ਸੋਰਠਿ ਮਹਲਾ ੫ ॥

ਪਾਰਬ੍ਰਹਮਿ ਨਿਬਾਹੀ ਪੂਰੀ ॥

ਕਾਈ ਬਾਤ ਨ ਰਹੀਆ ਊਰੀ ॥

ਗੁਰਿ ਚਰਨ ਲਾਇ ਨਿਸਤਾਰੇ ॥

ਹਰਿ ਹਰਿ ਨਾਮੁ ਸਮ੍ਹਾਰੇ ॥

੧॥

ਅਪਨੇ ਦਾਸ ਕਾ ਸਦਾ ਰਖਵਾਲਾ ॥

ਕਰਿ ਕਿਰਪਾ ਅਪੁਨੇ ਕਰਿ ਰਾਖੇ ਮਾਤ ਪਿਤਾ ਜਿਉ ਪਾਲਾ ॥

੧॥

ਰਹਾਉ ॥

ਵਡਭਾਗੀ ਸਤਿਗੁਰੁ ਪਾਇਆ ॥

ਜਿਨਿ ਜਮ ਕਾ ਪੰਥੁ ਮਿਟਾਇਆ ॥

ਹਰਿ ਭਗਤਿ ਭਾਇ ਚਿਤੁ ਲਾਗਾ ॥

ਜਪਿ ਜੀਵਹਿ ਸੇ ਵਡਭਾਗਾ ॥

੨॥

ਹਰਿ ਅੰਮ੍ਰਿਤ ਬਾਣੀ ਗਾਵੈ ॥

ਸਾਧਾ ਕੀ ਧੂਰੀ ਨਾਵੈ ॥

ਅਪੁਨਾ ਨਾਮੁ ਆਪੇ ਦੀਆ ॥

ਪ੍ਰਭ ਕਰਣਹਾਰ ਰਖਿ ਲੀਆ ॥

੩॥

ਹਰਿ ਦਰਸਨ ਪ੍ਰਾਨ ਅਧਾਰਾ ॥

ਇਹੁ ਪੂਰਨ ਬਿਮਲ ਬੀਚਾਰਾ ॥

ਕਰਿ ਕਿਰਪਾ ਅੰਤਰਜਾਮੀ ॥

ਦਾਸ ਨਾਨਕ ਸਰਣਿ ਸੁਆਮੀ ॥

੪॥

੮॥

੫੮॥

ਸੋਰਠਿ ਮਹਲਾ ੫ ॥

ਗੁਰਿ ਪੂਰੈ ਚਰਨੀ ਲਾਇਆ ॥

ਹਰਿ ਸੰਗਿ ਸਹਾਈ ਪਾਇਆ ॥

ਜਹ ਜਾਈਐ ਤਹਾ ਸੁਹੇਲੇ ॥

ਕਰਿ ਕਿਰਪਾ ਪ੍ਰਭਿ ਮੇਲੇ ॥

੧॥

ਹਰਿ ਗੁਣ ਗਾਵਹੁ ਸਦਾ ਸੁਭਾਈ ॥

ਮਨ ਚਿੰਦੇ ਸਗਲੇ ਫਲ ਪਾਵਹੁ ਜੀਅ ਕੈ ਸੰਗਿ ਸਹਾਈ ॥

੧॥

ਰਹਾਉ ॥

ਨਾਰਾਇਣ ਪ੍ਰਾਣ ਅਧਾਰਾ ॥

ਹਮ ਸੰਤ ਜਨਾਂ ਰੇਨਾਰਾ ॥

ਪਤਿਤ ਪੁਨੀਤ ਕਰਿ ਲੀਨੇ ॥

ਕਰਿ ਕਿਰਪਾ ਹਰਿ ਜਸੁ ਦੀਨੇ ॥

੨॥

ਪਾਰਬ੍ਰਹਮੁ ਕਰੇ ਪ੍ਰਤਿਪਾਲਾ ॥

ਸਦ ਜੀਅ ਸੰਗਿ ਰਖਵਾਲਾ ॥

ਹਰਿ ਦਿਨੁ ਰੈਨਿ ਕੀਰਤਨੁ ਗਾਈਐ ॥

ਬਹੁੜਿ ਨ ਜੋਨੀ ਪਾਈਐ ॥

੩॥

ਜਿਸੁ ਦੇਵੈ ਪੁਰਖੁ ਬਿਧਾਤਾ ॥

ਹਰਿ ਰਸੁ ਤਿਨ ਹੀ ਜਾਤਾ ॥

ਜਮਕੰਕਰੁ ਨੇੜਿ ਨ ਆਇਆ ॥

ਸੁਖੁ ਨਾਨਕ ਸਰਣੀ ਪਾਇਆ ॥

੪॥

੯॥

੫੯॥

SikhiAt.Net
623 ×