ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਸਹਜ ਪਾਠ ਸੇਵਾ

ਪਾਵਨ ਅੰਗ 1 ਤੋਂ 1430 ਤੱਕ ਦੀ ਸੰਪੂਰਨ ਸੇਵਾ। ਆਪਣਾ ਪਾਠ ਸੈਸ਼ਨ ਸੰਭਾਲੋ ਅਤੇ ਜਿੱਥੇ ਸੰਪੰਨ ਕੀਤਾ ਸੀ ਉੱਥੋਂ ਹੀ ਮੁੜ ਸੇਵਾ ਆਰੰਭੋ।

1430 ਪਾਵਨ ਅੰਗ

ਇਕਾਗਰਤਾ ਮੋਡ (ਪੂਰਨ ਹਜ਼ੂਰੀ)
625
ਪਾਵਨ ਅੰਗ 625 / 1430

ਹੋਇ ਦਇਆਲੁ ਕਿਰਪਾਲੁ ਪ੍ਰਭੁ ਠਾਕੁਰੁ ਆਪੇ ਸੁਣੈ ਬੇਨੰਤੀ ॥

ਪੂਰਾ ਸਤਗੁਰੁ ਮੇਲਿ ਮਿਲਾਵੈ ਸਭ ਚੂਕੈ ਮਨ ਕੀ ਚਿੰਤੀ ॥

ਹਰਿ ਹਰਿ ਨਾਮੁ ਅਵਖਦੁ ਮੁਖਿ ਪਾਇਆ ਜਨ ਨਾਨਕ ਸੁਖਿ ਵਸੰਤੀ ॥

੪॥

੧੨॥

੬੨॥

ਸੋਰਠਿ ਮਹਲਾ ੫ ॥

ਸਿਮਰਿ ਸਿਮਰਿ ਪ੍ਰਭ ਭਏ ਅਨੰਦਾ ਦੁਖ ਕਲੇਸ ਸਭਿ ਨਾਠੇ ॥

ਗੁਨ ਗਾਵਤ ਧਿਆਵਤ ਪ੍ਰਭੁ ਅਪਨਾ ਕਾਰਜ ਸਗਲੇ ਸਾਂਠੇ ॥

੧॥

ਜਗਜੀਵਨ ਨਾਮੁ ਤੁਮਾਰਾ ॥

ਗੁਰ ਪੂਰੇ ਦੀਓ ਉਪਦੇਸਾ ਜਪਿ ਭਉਜਲੁ ਪਾਰਿ ਉਤਾਰਾ ॥

ਰਹਾਉ ॥

ਤੂਹੈ ਮੰਤ੍ਰੀ ਸੁਨਹਿ ਪ੍ਰਭ ਤੂਹੈ ਸਭੁ ਕਿਛੁ ਕਰਣੈਹਾਰਾ ॥

ਤੂ ਆਪੇ ਦਾਤਾ ਆਪੇ ਭੁਗਤਾ ਕਿਆ ਇਹੁ ਜੰਤੁ ਵਿਚਾਰਾ ॥

੨॥

ਕਿਆ ਗੁਣ ਤੇਰੇ ਆਖਿ ਵਖਾਣੀ ਕੀਮਤਿ ਕਹਣੁ ਨ ਜਾਈ ॥

ਪੇਖਿ ਪੇਖਿ ਜੀਵੈ ਪ੍ਰਭੁ ਅਪਨਾ ਅਚਰਜੁ ਤੁਮਹਿ ਵਡਾਈ ॥

੩॥

ਧਾਰਿ ਅਨੁਗ੍ਰਹੁ ਆਪਿ ਪ੍ਰਭ ਸ੍ਵਾਮੀ ਪਤਿ ਮਤਿ ਕੀਨੀ ਪੂਰੀ ॥

ਸਦਾ ਸਦਾ ਨਾਨਕ ਬਲਿਹਾਰੀ ਬਾਛਉ ਸੰਤਾ ਧੂਰੀ ॥

੪॥

੧੩॥

੬੩॥

ਸੋਰਠਿ ਮਃ ੫ ॥

ਗੁਰੁ ਪੂਰਾ ਨਮਸਕਾਰੇ ॥

ਪ੍ਰਭਿ ਸਭੇ ਕਾਜ ਸਵਾਰੇ ॥

ਹਰਿ ਅਪਣੀ ਕਿਰਪਾ ਧਾਰੀ ॥

ਪ੍ਰਭ ਪੂਰਨ ਪੈਜ ਸਵਾਰੀ ॥

੧॥

ਅਪਨੇ ਦਾਸ ਕੋ ਭਇਓ ਸਹਾਈ ॥

ਸਗਲ ਮਨੋਰਥ ਕੀਨੇ ਕਰਤੈ ਊਣੀ ਬਾਤ ਨ ਕਾਈ ॥

ਰਹਾਉ ॥

ਕਰਤੈ ਪੁਰਖਿ ਤਾਲੁ ਦਿਵਾਇਆ ॥

ਪਿਛੈ ਲਗਿ ਚਲੀ ਮਾਇਆ ॥

ਤੋਟਿ ਨ ਕਤਹੂ ਆਵੈ ॥

ਮੇਰੇ ਪੂਰੇ ਸਤਗੁਰ ਭਾਵੈ ॥

੨॥

ਸਿਮਰਿ ਸਿਮਰਿ ਦਇਆਲਾ ॥

ਸਭਿ ਜੀਅ ਭਏ ਕਿਰਪਾਲਾ ॥

ਜੈ ਜੈ ਕਾਰੁ ਗੁਸਾਈ ॥

ਜਿਨਿ ਪੂਰੀ ਬਣਤ ਬਣਾਈ ॥

੩॥

ਤੂ ਭਾਰੋ ਸੁਆਮੀ ਮੋਰਾ ॥

ਇਹੁ ਪੁੰਨੁ ਪਦਾਰਥੁ ਤੇਰਾ ॥

ਜਨ ਨਾਨਕ ਏਕੁ ਧਿਆਇਆ ॥

ਸਰਬ ਫਲਾ ਪੁੰਨੁ ਪਾਇਆ ॥

੪॥

੧੪॥

੬੪॥

ਸੋਰਠਿ ਮਹਲਾ ੫ ਘਰੁ ੩ ਦੁਪਦੇ ੴ ਸਤਿਗੁਰ ਪ੍ਰਸਾਦਿ ॥

ਰਾਮਦਾਸ ਸਰੋਵਰਿ ਨਾਤੇ ॥

ਸਭਿ ਉਤਰੇ ਪਾਪ ਕਮਾਤੇ ॥

ਨਿਰਮਲ ਹੋਏ ਕਰਿ ਇਸਨਾਨਾ ॥

ਗੁਰਿ ਪੂਰੈ ਕੀਨੇ ਦਾਨਾ ॥

੧॥

ਸਭਿ ਕੁਸਲ ਖੇਮ ਪ੍ਰਭਿ ਧਾਰੇ ॥

ਸਹੀ ਸਲਾਮਤਿ ਸਭਿ ਥੋਕ ਉਬਾਰੇ ਗੁਰ ਕਾ ਸਬਦੁ ਵੀਚਾਰੇ ॥

ਰਹਾਉ ॥

ਸਾਧਸੰਗਿ ਮਲੁ ਲਾਥੀ ॥

ਪਾਰਬ੍ਰਹਮੁ ਭਇਓ ਸਾਥੀ ॥

ਨਾਨਕ ਨਾਮੁ ਧਿਆਇਆ ॥

ਆਦਿ ਪੁਰਖ ਪ੍ਰਭੁ ਪਾਇਆ ॥

੨॥

੧॥

੬੫॥

ਸੋਰਠਿ ਮਹਲਾ ੫ ॥

ਜਿਤੁ ਪਾਰਬ੍ਰਹਮੁ ਚਿਤਿ ਆਇਆ ॥

ਸੋ ਘਰੁ ਦਯਿ ਵਸਾਇਆ ॥

SikhiAt.Net
625 ×