ਸੰਤਹੁ ਸੁਖੁ ਹੋਆ ਸਭ ਥਾਈ ॥
ਪਾਰਬ੍ਰਹਮੁ ਪੂਰਨ ਪਰਮੇਸਰੁ ਰਵਿ ਰਹਿਆ ਸਭਨੀ ਜਾਈ ॥
ਰਹਾਉ ॥
ਧੁਰ ਕੀ ਬਾਣੀ ਆਈ ॥
ਤਿਨਿ ਸਗਲੀ ਚਿੰਤ ਮਿਟਾਈ ॥
ਦਇਆਲ ਪੁਰਖ ਮਿਹਰਵਾਨਾ ॥
ਹਰਿ ਨਾਨਕ ਸਾਚੁ ਵਖਾਨਾ ॥
੨॥
੧੩॥
੭੭॥
ਸੋਰਠਿ ਮਹਲਾ ੫ ॥
ਐਥੈ ਓਥੈ ਰਖਵਾਲਾ ॥
ਪ੍ਰਭ ਸਤਿਗੁਰ ਦੀਨ ਦਇਆਲਾ ॥
ਦਾਸ ਅਪਨੇ ਆਪਿ ਰਾਖੇ ॥
ਘਟਿ ਘਟਿ ਸਬਦੁ ਸੁਭਾਖੇ ॥
੧॥
ਗੁਰ ਕੇ ਚਰਣ ਊਪਰਿ ਬਲਿ ਜਾਈ ॥
ਦਿਨਸੁ ਰੈਨਿ ਸਾਸਿ ਸਾਸਿ ਸਮਾਲੀ ਪੂਰਨੁ ਸਭਨੀ ਥਾਈ ॥
ਰਹਾਉ ॥
ਆਪਿ ਸਹਾਈ ਹੋਆ ॥
ਸਚੇ ਦਾ ਸਚਾ ਢੋਆ ॥
ਤੇਰੀ ਭਗਤਿ ਵਡਿਆਈ ॥
ਪਾਈ ਨਾਨਕ ਪ੍ਰਭ ਸਰਣਾਈ ॥
੨॥
੧੪॥
੭੮॥
ਸੋਰਠਿ ਮਹਲਾ ੫ ॥
ਸਤਿਗੁਰ ਪੂਰੇ ਭਾਣਾ ॥
ਤਾ ਜਪਿਆ ਨਾਮੁ ਰਮਾਣਾ ॥
ਗੋਬਿੰਦ ਕਿਰਪਾ ਧਾਰੀ ॥
ਪ੍ਰਭਿ ਰਾਖੀ ਪੈਜ ਹਮਾਰੀ ॥
੧॥
ਹਰਿ ਕੇ ਚਰਨ ਸਦਾ ਸੁਖਦਾਈ ॥
ਜੋ ਇਛਹਿ ਸੋਈ ਫਲੁ ਪਾਵਹਿ ਬਿਰਥੀ ਆਸ ਨ ਜਾਈ ॥
੧॥
ਰਹਾਉ ॥
ਕ੍ਰਿਪਾ ਕਰੇ ਜਿਸੁ ਪ੍ਰਾਨਪਤਿ ਦਾਤਾ ਸੋਈ ਸੰਤੁ ਗੁਣ ਗਾਵੈ ॥
ਪ੍ਰੇਮ ਭਗਤਿ ਤਾ ਕਾ ਮਨੁ ਲੀਣਾ ਪਾਰਬ੍ਰਹਮ ਮਨਿ ਭਾਵੈ ॥
੨॥
ਆਠ ਪਹਰ ਹਰਿ ਕਾ ਜਸੁ ਰਵਣਾ ਬਿਖੈ ਠਗਉਰੀ ਲਾਥੀ ॥
ਸੰਗਿ ਮਿਲਾਇ ਲੀਆ ਮੇਰੈ ਕਰਤੈ ਸੰਤ ਸਾਧ ਭਏ ਸਾਥੀ ॥
੩॥
ਕਰੁ ਗਹਿ ਲੀਨੇ ਸਰਬਸੁ ਦੀਨੇ ਆਪਹਿ ਆਪੁ ਮਿਲਾਇਆ ॥
ਕਹੁ ਨਾਨਕ ਸਰਬ ਥੋਕ ਪੂਰਨ ਪੂਰਾ ਸਤਿਗੁਰੁ ਪਾਇਆ ॥
੪॥
੧੫॥
੭੯॥
ਸੋਰਠਿ ਮਹਲਾ ੫ ॥
ਗਰੀਬੀ ਗਦਾ ਹਮਾਰੀ ॥
ਖੰਨਾ ਸਗਲ ਰੇਨੁ ਛਾਰੀ ॥
ਇਸੁ ਆਗੈ ਕੋ ਨ ਟਿਕੈ ਵੇਕਾਰੀ ॥
ਗੁਰ ਪੂਰੇ ਏਹ ਗਲ ਸਾਰੀ ॥
੧॥
ਹਰਿ ਹਰਿ ਨਾਮੁ ਸੰਤਨ ਕੀ ਓਟਾ ॥
ਜੋ ਸਿਮਰੈ ਤਿਸ ਕੀ ਗਤਿ ਹੋਵੈ ਉਧਰਹਿ ਸਗਲੇ ਕੋਟਾ ॥
੧॥
ਰਹਾਉ ॥
ਸੰਤ ਸੰਗਿ ਜਸੁ ਗਾਇਆ ॥
ਇਹੁ ਪੂਰਨ ਹਰਿ ਧਨੁ ਪਾਇਆ ॥
ਕਹੁ ਨਾਨਕ ਆਪੁ ਮਿਟਾਇਆ ॥
ਸਭੁ ਪਾਰਬ੍ਰਹਮੁ ਨਦਰੀ ਆਇਆ ॥
੨॥
੧੬॥
੮੦॥
ਸੋਰਠਿ ਮਹਲਾ ੫ ॥
ਗੁਰਿ ਪੂਰੈ ਪੂਰੀ ਕੀਨੀ ॥
ਬਖਸ ਅਪੁਨੀ ਕਰਿ ਦੀਨੀ ॥
ਨਿਤ ਅਨੰਦ ਸੁਖ ਪਾਇਆ ॥
ਥਾਵ ਸਗਲੇ ਸੁਖੀ ਵਸਾਇਆ ॥
੧॥
ਹਰਿ ਕੀ ਭਗਤਿ ਫਲ ਦਾਤੀ ॥
ਗੁਰਿ ਪੂਰੈ ਕਿਰਪਾ ਕਰਿ ਦੀਨੀ ਵਿਰਲੈ ਕਿਨ ਹੀ ਜਾਤੀ ॥
ਰਹਾਉ ॥
ਗੁਰਬਾਣੀ ਗਾਵਹ ਭਾਈ ॥
ਓਹ ਸਫਲ ਸਦਾ ਸੁਖਦਾਈ ॥
ਨਾਨਕ ਨਾਮੁ ਧਿਆਇਆ ॥
ਪੂਰਬਿ ਲਿਖਿਆ ਪਾਇਆ ॥
੨॥
੧੭॥
੮੧॥
ਸੋਰਠਿ ਮਹਲਾ ੫ ॥