Dhur Ki Baani — Sri Guru Granth Sahib Ji

Sehaj Path Sewa

Sacred Angs 1 to 1430 of Sri Guru Granth Sahib Ji. Save your path progress and resume whenever you return to the Darbar.

1430 Angs

Full View (Hazoori Mode)
746
Pavan Ang 746 of 1430

ਰਾਗੁ ਸੂਹੀ ਮਹਲਾ ੫ ਘਰੁ ੫ ਪੜਤਾਲ ੴ ਸਤਿਗੁਰ ਪ੍ਰਸਾਦਿ ॥

ਪ੍ਰੀਤਿ ਪ੍ਰੀਤਿ ਗੁਰੀਆ ਮੋਹਨ ਲਾਲਨਾ ॥

ਜਪਿ ਮਨ ਗੋਬਿੰਦ ਏਕੈ ਅਵਰੁ ਨਹੀ ਕੋ ਲੇਖੈ ਸੰਤ ਲਾਗੁ ਮਨਹਿ ਛਾਡੁ ਦੁਬਿਧਾ ਕੀ ਕੁਰੀਆ ॥

੧॥

ਰਹਾਉ ॥

ਨਿਰਗੁਨ ਹਰੀਆ ਸਰਗੁਨ ਧਰੀਆ ਅਨਿਕ ਕੋਠਰੀਆ ਭਿੰਨ ਭਿੰਨ ਭਿੰਨ ਭਿਨ ਕਰੀਆ ॥

ਵਿਚਿ ਮਨ ਕੋਟਵਰੀਆ ॥

ਨਿਜ ਮੰਦਰਿ ਪਿਰੀਆ ॥

ਤਹਾ ਆਨਦ ਕਰੀਆ ॥

ਨਹ ਮਰੀਆ ਨਹ ਜਰੀਆ ॥

੧॥

ਕਿਰਤਨਿ ਜੁਰੀਆ ਬਹੁ ਬਿਧਿ ਫਿਰੀਆ ਪਰ ਕਉ ਹਿਰੀਆ ॥

ਬਿਖਨਾ ਘਿਰੀਆ ॥

ਅਬ ਸਾਧੂ ਸੰਗਿ ਪਰੀਆ ॥

ਹਰਿ ਦੁਆਰੈ ਖਰੀਆ ॥

ਦਰਸਨੁ ਕਰੀਆ ॥

ਨਾਨਕ ਗੁਰ ਮਿਰੀਆ ॥

ਬਹੁਰਿ ਨ ਫਿਰੀਆ ॥

੨॥

੧॥

੪੪॥

ਸੂਹੀ ਮਹਲਾ ੫ ॥

ਰਾਸਿ ਮੰਡਲੁ ਕੀਨੋ ਆਖਾਰਾ ॥

ਸਗਲੋ ਸਾਜਿ ਰਖਿਓ ਪਾਸਾਰਾ ॥

੧॥

ਰਹਾਉ ॥

ਬਹੁ ਬਿਧਿ ਰੂਪ ਰੰਗ ਆਪਾਰਾ ॥

ਪੇਖੈ ਖੁਸੀ ਭੋਗ ਨਹੀ ਹਾਰਾ ॥

ਸਭਿ ਰਸ ਲੈਤ ਬਸਤ ਨਿਰਾਰਾ ॥

੧॥

ਬਰਨੁ ਚਿਹਨੁ ਨਾਹੀ ਮੁਖੁ ਨ ਮਾਸਾਰਾ ॥

ਕਹਨੁ ਨ ਜਾਈ ਖੇਲੁ ਤੁਹਾਰਾ ॥

ਨਾਨਕ ਰੇਣ ਸੰਤ ਚਰਨਾਰਾ ॥

੨॥

੨॥

੪੫॥

ਸੂਹੀ ਮਹਲਾ ੫ ॥

ਤਉ ਮੈ ਆਇਆ ਸਰਨੀ ਆਇਆ ॥

ਭਰੋਸੈ ਆਇਆ ਕਿਰਪਾ ਆਇਆ ॥

ਜਿਉ ਭਾਵੈ ਤਿਉ ਰਾਖਹੁ ਸੁਆਮੀ ਮਾਰਗੁ ਗੁਰਹਿ ਪਠਾਇਆ ॥

੧॥

ਰਹਾਉ ॥

ਮਹਾ ਦੁਤਰੁ ਮਾਇਆ ॥

ਜੈਸੇ ਪਵਨੁ ਝੁਲਾਇਆ ॥

੧॥

ਸੁਨਿ ਸੁਨਿ ਹੀ ਡਰਾਇਆ ॥

ਕਰਰੋ ਧ੍ਰਮਰਾਇਆ ॥

੨॥

ਗ੍ਰਿਹ ਅੰਧ ਕੂਪਾਇਆ ॥

ਪਾਵਕੁ ਸਗਰਾਇਆ ॥

੩॥

ਗਹੀ ਓਟ ਸਾਧਾਇਆ ॥

ਨਾਨਕ ਹਰਿ ਧਿਆਇਆ ॥

ਅਬ ਮੈ ਪੂਰਾ ਪਾਇਆ ॥

੪॥

੩॥

੪੬॥

ਰਾਗੁ ਸੂਹੀ ਮਹਲਾ ੫ ਘਰੁ ੬ ੴ ਸਤਿਗੁਰ ਪ੍ਰਸਾਦਿ ॥

ਸਤਿਗੁਰ ਪਾਸਿ ਬੇਨੰਤੀਆ ਮਿਲੈ ਨਾਮੁ ਆਧਾਰਾ ॥

ਤੁਠਾ ਸਚਾ ਪਾਤਿਸਾਹੁ ਤਾਪੁ ਗਇਆ ਸੰਸਾਰਾ ॥

੧॥

ਭਗਤਾ ਕੀ ਟੇਕ ਤੂੰ ਸੰਤਾ ਕੀ ਓਟ ਤੂੰ ਸਚਾ ਸਿਰਜਨਹਾਰਾ ॥

੧॥

ਰਹਾਉ ॥

ਸਚੁ ਤੇਰੀ ਸਾਮਗਰੀ ਸਚੁ ਤੇਰਾ ਦਰਬਾਰਾ ॥

ਸਚੁ ਤੇਰੇ ਖਾਜੀਨਿਆ ਸਚੁ ਤੇਰਾ ਪਾਸਾਰਾ ॥

੨॥

ਤੇਰਾ ਰੂਪੁ ਅਗੰਮੁ ਹੈ ਅਨੂਪੁ ਤੇਰਾ ਦਰਸਾਰਾ ॥

ਹਉ ਕੁਰਬਾਣੀ ਤੇਰਿਆ ਸੇਵਕਾ ਜਿਨ੍ਹ ਹਰਿ ਨਾਮੁ ਪਿਆਰਾ ॥

੩॥

SikhiAt.Net
746 ×