Dhur Ki Baani — Sri Guru Granth Sahib Ji

Sehaj Path Sewa

Sacred Angs 1 to 1430 of Sri Guru Granth Sahib Ji. Save your path progress and resume whenever you return to the Darbar.

1430 Angs

Full View (Hazoori Mode)
894
Pavan Ang 894 of 1430

ਸੁੰਨ ਸਮਾਧਿ ਗੁਫਾ ਤਹ ਆਸਨੁ ॥

ਕੇਵਲ ਬ੍ਰਹਮ ਪੂਰਨ ਤਹ ਬਾਸਨੁ ॥

ਭਗਤ ਸੰਗਿ ਪ੍ਰਭੁ ਗੋਸਟਿ ਕਰਤ ॥

ਤਹ ਹਰਖ ਨ ਸੋਗ ਨ ਜਨਮ ਨ ਮਰਤ ॥

੩॥

ਕਰਿ ਕਿਰਪਾ ਜਿਸੁ ਆਪਿ ਦਿਵਾਇਆ ॥

ਸਾਧਸੰਗਿ ਤਿਨਿ ਹਰਿ ਧਨੁ ਪਾਇਆ ॥

ਦਇਆਲ ਪੁਰਖ ਨਾਨਕ ਅਰਦਾਸਿ ॥

ਹਰਿ ਮੇਰੀ ਵਰਤਣਿ ਹਰਿ ਮੇਰੀ ਰਾਸਿ ॥

੪॥

੨੪॥

੩੫॥

ਰਾਮਕਲੀ ਮਹਲਾ ੫ ॥

ਮਹਿਮਾ ਨ ਜਾਨਹਿ ਬੇਦ ॥

ਬ੍ਰਹਮੇ ਨਹੀ ਜਾਨਹਿ ਭੇਦ ॥

ਅਵਤਾਰ ਨ ਜਾਨਹਿ ਅੰਤੁ ॥

ਪਰਮੇਸਰੁ ਪਾਰਬ੍ਰਹਮ ਬੇਅੰਤੁ ॥

੧॥

ਅਪਨੀ ਗਤਿ ਆਪਿ ਜਾਨੈ ॥

ਸੁਣਿ ਸੁਣਿ ਅਵਰ ਵਖਾਨੈ ॥

੧॥

ਰਹਾਉ ॥

ਸੰਕਰਾ ਨਹੀ ਜਾਨਹਿ ਭੇਵ ॥

ਖੋਜਤ ਹਾਰੇ ਦੇਵ ॥

ਦੇਵੀਆ ਨਹੀ ਜਾਨੈ ਮਰਮ ॥

ਸਭ ਊਪਰਿ ਅਲਖ ਪਾਰਬ੍ਰਹਮ ॥

੨॥

ਅਪਨੈ ਰੰਗਿ ਕਰਤਾ ਕੇਲ ॥

ਆਪਿ ਬਿਛੋਰੈ ਆਪੇ ਮੇਲ ॥

ਇਕਿ ਭਰਮੇ ਇਕਿ ਭਗਤੀ ਲਾਏ ॥

ਅਪਣਾ ਕੀਆ ਆਪਿ ਜਣਾਏ ॥

੩॥

ਸੰਤਨ ਕੀ ਸੁਣਿ ਸਾਚੀ ਸਾਖੀ ॥

ਸੋ ਬੋਲਹਿ ਜੋ ਪੇਖਹਿ ਆਖੀ ॥

ਨਹੀ ਲੇਪੁ ਤਿਸੁ ਪੁੰਨਿ ਨ ਪਾਪਿ ॥

ਨਾਨਕ ਕਾ ਪ੍ਰਭੁ ਆਪੇ ਆਪਿ ॥

੪॥

੨੫॥

੩੬॥

ਰਾਮਕਲੀ ਮਹਲਾ ੫ ॥

ਕਿਛਹੂ ਕਾਜੁ ਨ ਕੀਓ ਜਾਨਿ ॥

ਸੁਰਤਿ ਮਤਿ ਨਾਹੀ ਕਿਛੁ ਗਿਆਨਿ ॥

ਜਾਪ ਤਾਪ ਸੀਲ ਨਹੀ ਧਰਮ ॥

ਕਿਛੂ ਨ ਜਾਨਉ ਕੈਸਾ ਕਰਮ ॥

੧॥

ਠਾਕੁਰ ਪ੍ਰੀਤਮ ਪ੍ਰਭ ਮੇਰੇ ॥

ਤੁਝ ਬਿਨੁ ਦੂਜਾ ਅਵਰੁ ਨ ਕੋਈ ਭੂਲਹ ਚੂਕਹ ਪ੍ਰਭ ਤੇਰੇ ॥

੧॥

ਰਹਾਉ ॥

ਰਿਧਿ ਨ ਬੁਧਿ ਨ ਸਿਧਿ ਪ੍ਰਗਾਸੁ ॥

ਬਿਖੈ ਬਿਆਧਿ ਕੇ ਗਾਵ ਮਹਿ ਬਾਸੁ ॥

ਕਰਣਹਾਰ ਮੇਰੇ ਪ੍ਰਭ ਏਕ ॥

ਨਾਮ ਤੇਰੇ ਕੀ ਮਨ ਮਹਿ ਟੇਕ ॥

੨॥

ਸੁਣਿ ਸੁਣਿ ਜੀਵਉ ਮਨਿ ਇਹੁ ਬਿਸ੍ਰਾਮੁ ॥

ਪਾਪ ਖੰਡਨ ਪ੍ਰਭ ਤੇਰੋ ਨਾਮੁ ॥

ਤੂ ਅਗਨਤੁ ਜੀਅ ਕਾ ਦਾਤਾ ॥

ਜਿਸਹਿ ਜਣਾਵਹਿ ਤਿਨਿ ਤੂ ਜਾਤਾ ॥

੩॥

ਜੋ ਉਪਾਇਓ ਤਿਸੁ ਤੇਰੀ ਆਸ ॥

ਸਗਲ ਅਰਾਧਹਿ ਪ੍ਰਭ ਗੁਣਤਾਸ ॥

ਨਾਨਕ ਦਾਸ ਤੇਰੈ ਕੁਰਬਾਣੁ ॥

ਬੇਅੰਤ ਸਾਹਿਬੁ ਮੇਰਾ ਮਿਹਰਵਾਣੁ ॥

੪॥

੨੬॥

੩੭॥

ਰਾਮਕਲੀ ਮਹਲਾ ੫ ॥

ਰਾਖਨਹਾਰ ਦਇਆਲ ॥

ਕੋਟਿ ਭਵ ਖੰਡੇ ਨਿਮਖ ਖਿਆਲ ॥

ਸਗਲ ਅਰਾਧਹਿ ਜੰਤ ॥

ਮਿਲੀਐ ਪ੍ਰਭ ਗੁਰ ਮਿਲਿ ਮੰਤ ॥

੧॥

ਜੀਅਨ ਕੋ ਦਾਤਾ ਮੇਰਾ ਪ੍ਰਭੁ ॥

ਪੂਰਨ ਪਰਮੇਸੁਰ ਸੁਆਮੀ ਘਟਿ ਘਟਿ ਰਾਤਾ ਮੇਰਾ ਪ੍ਰਭੁ ॥

੧॥

ਰਹਾਉ ॥

ਤਾ ਕੀ ਗਹੀ ਮਨ ਓਟ ॥

ਬੰਧਨ ਤੇ ਹੋਈ ਛੋਟ ॥

ਹਿਰਦੈ ਜਪਿ ਪਰਮਾਨੰਦ ॥

ਮਨ ਮਾਹਿ ਭਏ ਅਨੰਦ ॥

੨॥

ਤਾਰਣ ਤਰਣ ਹਰਿ ਸਰਣ ॥

ਜੀਵਨ ਰੂਪ ਹਰਿ ਚਰਣ ॥

SikhiAt.Net
894 ×